LearnEdu − Education & Courses HTML5 Template
1. Online Admission Form List on 7 April
2. Online Admission Form List on 6 April
3. Admission list on 4 April
4. Online Admission Form List on 3 April
5. Online Admission Form List on 2 April
6. Online Admission Form List 1 April
7. ਸਤਿਕਾਰਯੋਗ ਮਾਤਾ ਪਿਤਾ ਜੀ
ਆਪ ਜੀ ਨੂੰ ਦੱਸਿਆ ਜਾਂਦਾ ਹੈ ਕਿ 14 ਅਪ੍ਰੈਲ ਤੱਕ ਕਰੋਨਾਵਾਇਰਸ ਦੇ ਕਾਰਨ ਸਕੂਲ ਅਤੇ ਦਫਤਰ ਬੰਦ ਰਹਿਣਗੇ । ਮਾਲਵਾ ਸਕੂਲ ਦੁਆਰਾ 6th,7th, 9th,+1 ਕਲਾਸ ਦੇ (ਸਾਰੇ ਗਰੁੱਪਾਂ ) ਦਾ ਨਤੀਜਾ ਕੱਲ੍ਹ 1 ਅਪ੍ਰੈਲ ਤੱਕ online ਹੀ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਬੱਚਿਆਂ ਦਾ ਦਾਖਲਾ ਫਾਰਮ ਵੀ online ਭੇਜਿਆ ਜਾਵੇਗਾ। ਤੁਸੀਂ ਘਰ ਬੈਠੇ ਹੀ ਆਪਣੇ ਬੱਚੇ ਦਾ ਦਾਖਲਾ ਕਰਵਾ ਸਕਦੇ ਹੋ।
ਮਾਲਵਾ ਸਕੂਲ ਆਪਣੀ ਮੁੱਢਲੀ ਜਿੰਮੇਵਾਰੀ ਨੂੰ ਸਮਝਦੇ ਹੋਏ ਨਰਸਰੀ ਕਲਾਸ ਤੋਂ ਬਾਰਵ੍ਹੀਂ ਕਲਾਸ (Nry class to +2 class) ਤੱਕ ਸਾਰੀਆਂ ਕਲਾਸਾਂ ਦਾ ਹੋਮਵਰਕ ਵੀ online ਅਤੇ whatsapp ਰਾਹੀਂ ਭੇਜਿਆ ਕਰੇਗਾ । ਹੋਮਵਰਕ ਸਕੂਲ ਦੀ ਵੈੱਬਸਾਈਟ ਤੇ ਵੀ ਮੌਜੂਦ ਹੋਵੇਗਾ। ਇਹ ਹੋਮਵਰਕ ਬੱਚੇ ਘਰ ਬੈਠ ਕੇ ਹੀ ਕਰਨਗੇ। ਇਸ ਲਈ ਉਨ੍ਹਾਂ ਨੂੰ ਕਿਸੇ ਕਿਸਮ ਦੀ ਕਿਤਾਬ ਦੀ ਜਰੂਰਤ ਨਹੀਂ ਹੋਵੇਗੀ। ਕਿਤਾਬ ਨਾਲ ਸੰਬੰਧਿਤ ਸਾਰੇ ਪ੍ਰਸ਼ਨ ਉੱਤਰ ਲਿਖਕੇ ਹੀ ਭੇਜੇ ਜਾਣਗੇ। ਕੋਈ ਅਧਿਆਪਕ ਸਕੂਲ ਵਿੱਚ ਨਹੀਂ ਆਏਗਾ। ਉਹ ਘਰ ਬੈਠ ਕੇ ਹੀ ਸਕੂਲ ਦਾ ਹੋਮਵਰਕ ਭੇਜਣਗੇ। ਹਰੇਕ ਕਲਾਸ ਨਾਲ ਸੰਬੰਧਿਤ ਫੋਨ ਨੰਬਰਾਂ ਦੀ ਸਰਵਿਸ ਵੀ ਦਿੱਤੀ ਜਾਵੇਗੀ।
ਮਾਤਾ ਪਿਤਾ ਨੂੰ ਜੇਕਰ ਆਪਣੇ ਬੱਚੇ ਦੇ ਹੋਮਵਰਕ ਨਾਲ ਸੰਬੰਧਿਤ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਬੱਚੇ ਦੀ ਕਲਾਸ ਨਾਲ ਸੰਬੰਧਿਤ ਫੋਨ ਨੰਬਰ ਤੇ ਪੁੱਛ ਸਕਦੇ ਹਨ।
ਪ੍ਰੰਤੂ ਅਸੀਂ ਦੱਸ ਦੇਈਏ ਕਿ ਸਕੂਲ ਅਤੇ ਦਫਤਰ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬੰਦ ਰਹਿਣਗੇ। ਮਾਤਾ ਪਿਤਾ ਆਪਣੇ ਬੱਚਿਆਂ ਨੂੰ ਘਰ ਬੈਠ ਕੇ ਹੀ ਹੋਮਵਰਕ ਕਰਵਾਉਣਗੇ ਅਤੇ ਕਿਸੇ ਕਿਸਮ ਦੀ ਕਿਤਾਬ ਜਾਂ ਹੋਰ ਸਾਮਾਨ ਲੈਣ ਲਈ ਆਪਣੇ ਬੱਚੇ ਨੂੰ ਬਾਹਰ ਨਹੀਂ ਭੇਜਣਗੇ। ਹੋਮਵਰਕ ਬੱਚਾ ਆਪਣੀ ਪਹਿਲਾਂ ਵਾਲੀ ਪੁਰਾਣੀ ਨੋਟਬੁੱਕ ਉੱਪਰ ਹੀ ਕਰ ਸਕਦਾ ਹੈ। ਇਹ ਹੋਮਵਰਕ 3 ਅਪ੍ਰੈਲ ਜਾ ਉਸ ਤੋਂ ਪਹਿਲਾਂ ਮਿਲਣਾ ਸ਼ੁਰੂ ਹੋ ਜਾਵੇਗਾ।
Stay Home, Stay Safe
8.
Dear parents
In view of the spread of Coronavirus, as directed by Punjab Govt, the school will remain closed till 14th April, 2020.
Principal
New Malwa School, Mallan